ਸੰਚਾਲਿਤ, ਪ੍ਰਮਾਣਿਤ ਅਤੇ ਪ੍ਰਗਤੀਸ਼ੀਲ
ਕਲੋਵਰਡੇਲ ਲੈਂਗਲੀ ਸਿਟੀ ਨੂੰ ਬੇਹਤਰ ਬਣਾਉਣ ਲਈ ਮੈਂ ਇਸ ਦੌੜ ਵਿੱਚ ਹਿੱਸਾ ਲੈ ਰਿਹਾ ਹਾਂ। ਇਸ ਸਬੰਧੀ ਮੈਂ ਬਿਹਤਰ ਨਤੀਜੇ ਕਿਵੇਂ ਦੇਵਾਂਗਾ ਇਸ ਲਈ ਤੁਹਾਨੂੰ ਮੈਨੂੰ ਜਾਨਣ ਦੀ ਲੋੜ ਹੈ।
ਮੇਰਾ ਨਾਮ John Aldag (ਜੋਹਨ ਐੈਲਡੇਗ) ਹੈ 👋🏽
ਮੈਂ ਇੱਕ ਮਾਣਮੱਤਾ ਪਤੀ ਤੇ ਤਿੰਨ ਬੱਚਿਆਂ ਦਾ ਪਿਤਾ ਹਾਂ ਅਤੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਖ਼ੁਦ ਖੇਤੀ ਕਰਦਾ ਵੱਡਾ ਹੋਇਆ ਹਾਂ। ਮੈਨੂੰ ਸਖ਼ਤ ਮਿਹਨਤ ਕਰਨ ਦੀ ਗੁੜ੍ਹਤੀ ਬਚਪਨ ਤੋਂ ਹੀ ਮਿਲੀ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਪਰਿਵਾਰ ਅਤੇ ਸਮਾਜ ਕਿੰਨਾ ਮਹੱਤਵ ਰੱਖਦੇ ਹਨ, ਇਸ ਗੱਲ ਦਾ ਵੀ ਮੈਨੂੰ ਭਲੀ ਭਾਂਤ ਪਤਾ ਹੈ।
ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ Parks Canada (ਪਾਰਕਸ ਕੈਨੇਡਾ) ਨਾਲ ਕੀਤੀ ਅਤੇ ਮੈਂ ਆਪਣੇ ਸਮਾਜ ਅਤੇ ਜਨਤਕ ਸੇਵਾਵਾਂ ਪ੍ਰਤੀ ਹਰ ਸਮੇਂ ਤਤਪਰ ਰਹਿੰਦਾ ਹਾਂ।
30 ਸਾਲਾਂ ਤੋਂ ਵੱਧ ਦੇ ਸਮੇਂ 'ਚ ਮੈਂ ਅੱਠ ਸੂਬਿਆਂ ਅਤੇ ਪ੍ਰਦੇਸ਼ਾਂ ਵਿਚ ਪਾਰਕਾਂ, ਇਤਿਹਾਸਕ ਸਥਾਨਾਂ ਅਤੇ ਸਮਾਜਿਕ ਪ੍ਰੋਗਰਾਮਾਂ ਦੀ ਅਗਵਾਈ ਕੀਤੀ, ਜਿਥੇ ਮੈਨੂੰ ਕੈਨੇਡਾ ਦੇ ਅਮੀਰ ਸੱਭਿਆਚਾਰ ਅਤੇ ਗੌਰਵਮਈ ਪ੍ਰੰਪਰਾਵਾਂ ਨੂੰ ਜਾਨਣ ਦਾ ਮੌਕਾ ਮਿਲਿਆ।
ਜ਼ਿੰਦਗੀ ਮੈਨੂੰ ਜਿੱਥੇ ਵੀ ਲੈ ਕੇ ਗਈ, ਉੱਥੇ ਮੈਂ ਆਪਣੇ ਨਾਲ ਉਮੀਦ, ਸਖ਼ਤ ਮਿਹਨਤ ਨੂੰ ਨਾਲ ਲੈ ਕੇ ਗਿਆ। ਆਪਣੇ ਸਮਾਜ, ਘਰ ਅਤੇ ਪਰਿਵਾਰ ਨੂੰ ਪ੍ਰਫੁੱਲਤ ਕਰਨ ਲਈ ਮੈਂ ਉਹ ਜਗ੍ਹਾ ਚੁਣੀ ਜੋ ਮੇਰੇ ਦਿਲ ਦੇ ਸਭ ਤੋਂ ਨੇੜੇ ਸੀ।
ਸੰਨ 2012 'ਚ ਜਦ ਹਾਰਪਰ ਸਰਕਾਰ ਦੇ ਵਿਗਿਆਨ ਪ੍ਰਤੀ ਰਵੱਈਏ ਨੇ ਕੈਨੇਡਾ ਅਤੇ ਉਸਦੀ ਹੋਂਦ ਨੂੰ ਜੋਖਮ ਵਿੱਚ ਪਾ ਦਿੱਤਾ ਸੀ, ਤਦ ਮੈਨੂੰ ਇਸ ਸਰਕਾਰ ਦੀਆਂ ਰੂੜ੍ਹੀਵਾਦੀ ਨੀਤੀਆਂ ਦੇ ਕਾਰਨ ਪੈਸੀਫਿਕ ਰਿਮ ਨੈਸ਼ਨਲ ਪਾਰਕ ਰਿਜ਼ਰਵ ਨੂੰ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ।
ਕਲੋਵਡੇਲ ਲੈਂਗਲੀ ਸਿਟੀ ਦੇ ਵਿਕਾਸ ਨੂੰ ਬਿਹਤਰ ਕਰਨ ਅਤੇ ਇਸਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਲਈ ਮੈਨੂੰ 2015 ਵਿੱਚ ਮੈਂਬਰ ਆਫ਼ ਪਾਰਲੀਮੈਂਟ ਚੁਣਿਆ ਗਿਆ। 4 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਮੈਂ ਜਿੱਥੇ ਆਪਣੇ ਸਮਾਜ ਦੀ ਨੁਮਾਇੰਦਗੀ ਕੀਤੀ ਉੱਥੇ ਆਪਣੇ ਪਰਿਵਾਰਾਂ, ਸੀਨੀਅਰ ਸਿਟੀਜ਼ਨਾਂ, ਨਿਊ ਇਮੀਗ੍ਰਾਂਟਸ, ਸਥਾਨਕ ਕਾਰੋਬਾਰੀਆਂ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕੀਤੇ।
ਕੰਜ਼ਰਵੇਟਿਵ ਪਾਰਟੀ ਦੇ ਇੱਕ ਪਾਰਲੀਮੈਂਟ ਮੈਂਬਰ ਕਰਕੇ ਲੱਗ ਭੱਗ ਦੋ ਸਾਲ ਤੱਕ ਸਾਡੀ ਤਰੱਕੀ, ਮੁੜ ਖਤਰੇ 'ਚ ਪਈ ਰਹੀ।
ਮੈਂ ਆਪਣੀ ਕਮਿਉਨਟੀ ਨੂੰ ਸੰਘਰਸ਼ ਕਰਦਿਆਂ ਤੱਕਿਆ ਹੈ ਅਤੇ ਉਨ੍ਹਾਂ ਪਰਿਵਾਰਾਂ, ਸੀਨੀਅਰਜ਼ ਅਤੇ ਬਿਜ਼ਨਸਮੈਨਾਂ ਦੀਆਂ ਲੋੜਾਂ ਨੂੰ ਪਹਿਲ ਦੇਣ ਲਈ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਰਿਹਾ ਹਾਂ।
ਜਿਵੇਂ ਹੀ ਅਸੀਂ ਕੋਵਿਡ-19 ਦੀ ਮਹਾਂਮਾਰੀ ਤੋਂ ਛੁਟਕਾਰਾ ਪਾ ਲੈਂਦੇ ਹਾਂ, ਤਾਂ ਉਸ ਸਮੇਂ ਸਾਨੂੰ ਚੰਗੀ,ਮਜ਼ਬੂਤ ਤੇ ਲਚਕੀਲੀ ਕਮਿਉਨਟੀ ਦਾ ਨਿਰਮਾਣ ਕਰਨ ਲਈ ਸ਼ਕਤੀਸ਼ਾਲੀ ਲੀਡਰਸ਼ਿਪ ਦੀ ਲੋੜ ਹੈ।
ਤੁਹਾਡੀ ਮਦਦ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਅਸੀਂ ਇਕੱਠੇ ਹੋ ਕੇ ਹੀ ਅੱਗੇ ਵਧ ਸਕਦੇ ਹਾਂ।
ਮੇਰੇ ਨਾਲ ਕਾਲ ਦਾ ਸਮਾਂ ਤੈਅ ਕਰੋ (ਅੰਗਰੇਜ਼ੀ)
ਮੈਂ ਕਲੋਵਰਡੇਲ - ਲੈਂਗਲੀ ਸਿਟੀ ਵਿੱਚ 50,000 ਤੋਂ ਵੱਧ ਦਰਵਾਜ਼ੇ ਖੜਕਾਏ ਹਨ।
ਮੈਂ ਅਤੇ ਮੇਰੀ ਟੀਮ ਹਰ ਰੋਜ਼ ਦਰਵਾਜ਼ੇ ਖੜਕਾਉਂਦੇ ਹਾਂ ਅਤੇ ਕਾਲਾਂ ਕਰਦੇ ਹਾਂ - ਅਤੇ ਅਸੀਂ ਜਲਦੀ ਹੀ ਤੁਹਾਨੂੰ ਮਿਲਣ ਦੀ ਉਮੀਦ ਕਰਦੇ ਹਾਂ।
ਇਸ ਦੌਰਾਨ, ਇੱਕ ਕਲੋਵਰਡੇਲ - ਲੈਂਗਲੀ ਸਿਟੀ ਦੇ ਵਸਨੀਕ ਵਜੋਂ, ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ 10 ਮਿੰਟ ਦੀ ਵਰਚੁਅਲ ਦਸਤਕ ਦਾ ਸਮਾਂ ਤੈਅ ਕਰ ਸਕਦੇ ਹੋ ਅਤੇ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜੇ ਮੁੱਦੇ ਸਭ ਤੋਂ ਮਹੱਤਵਪੂਰਨ ਹਨ।